ਪਰਿਭਾਸ਼ਾ
Colonel James Tod. ਇਸ ਵਿਦ੍ਵਾਨ ਦਾ ਜਨਮ ਸਨ ੧੭੮੨ਵਿੱਚ ਹੋਇਆ. ਸਨ ੧੭੮੭ ਵਿੱਚ ਈਸ੍ਟ ਇੰਡੀਆ ਕੰਪਨੀ ਦਾ ਨੌਕਰ ਬਣਕੇ ਭਾਰਤ ਪਹੁਚਿਆ. ਅਨੇਕ ਅਹੁਦਿਆਂ ਤੇ ਰਹਿਕੇ ਅੰਤ ਨੂੰ ਰਾਜਪੂਤਾਨੇ ਵਿੱਚ ਗਵਰਨਰ ਜਨਰਲ ਦਾ ਪ੍ਰਤਿਨਧਿ (A. G. G. ) ਬਣਿਆ. ਟਾਡ ਸਾਹਿਬ ਨੇ ਰਾਜਪੂਤਾਨੇ ਦਾ ਉੱਤਮ ਇਤਿਹਾਸ "ਰਾਜਸ੍ਥਾਨ" ਸਨ ੧੮੨੯ ਵਿੱਚ ਪ੍ਰਕਾਸ਼ਿਤ ਕੀਤਾ. ਇਸ ਨੇ ਅੰਗ੍ਰੇਜ਼ੀ ਸਰਕਾਰ ਨਾਲ ਰਾਜਪੂਤਾਨੇ ਨੇ ਰਈਸਾਂ ਦਾ ਮਿਤ੍ਰਭਾਵ ਦ੍ਰਿੜ੍ਹ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ.
ਸਰੋਤ: ਮਹਾਨਕੋਸ਼