ਟਾਮਸ
taamasa/tāmasa

ਪਰਿਭਾਸ਼ਾ

George Thomas. ਇਹ ਆਇਰਲੈਂਡ (Ireland) ਵਿੱਚ ਸਨ ੧੭੫੬ ਵਿੱਚ ਜੰਮਿਆ ਅਤੇ ਸਨ ੧੭੮੧ ਵਿੱਚ ਸਮੁੰਦਰੀ ਫੌਜ ਵਿੱਚ ਭਰਤੀ ਹੋਕੇ ਹਿੰਦੁਸਤਾਨ ਆਇਆ. ਫੇਰ ਸਮਰੂ ਬੇਗਮ ਦਾ (ਜੋ ਸਰਧਨੇ ਰਾਜ ਕਰਦੀ ਸੀ) ਸਨ ੧੭੮੬) ਵਿੱਚ ਨੌਕਰ ਹੋਇਆ. ਫੇਰ ਇਸ ਨੇ ਹਾਂਸੀ ਨੂੰ ਆਪਣੀ ਰਾਜਧਾਨੀ ਬਣਾਕੇ ਚੰਗੀ ਹੁਕੂਮਤ ਕੀਤੀ. ਸਹਾਰਨਪੁਰ ਪਾਸ ਇੱਕ ਵਾਰ ਸਨ ੧੭੯੫ ਵਿੱਚ ਇਸ ਦੀ ਸਿੱਖਾਂ ਨਾਲ ਲੜਾਈ ਹੋਈ. ਸਨ ੧੭੯੮ ਵਿੱਚ ਇਹ ਰਿਆਸਤ ਜੀਂਦ ਨਾਲ ਲੜਿਆ ਅਤੇ ਹਾਰ ਖਾਧੀ. ਅੰਤ ਨੂੰ ਜਨਰਲ ਪੇਰੋਂ (Perron) ਨੇ ਇਸ ਨੂੰ ਭਾਰੀ ਸ਼ਿਕਸ਼੍ਤ ਦਿੱਤੀ. ਕਲਕੱਤੇ ਨੂੰ ਜਾਂਦੇ ਇਸ ਦੀ ਮੌਤ ੨੨ ਅਗਸਤ ਸਨ ੧੮੦੨ ਨੂੰ ਬ੍ਰਹਮਪੁਰ ਹੋਈ.
ਸਰੋਤ: ਮਹਾਨਕੋਸ਼