ਪਰਿਭਾਸ਼ਾ
ਫਿਰੋਜ਼ਪੁਰ ਦੇ ਜਿਲੇ ਮੁਕਤਸਰ ਤੋਂ ੧੫. ਕੋਹ ਵਾਯਵੀ ਕੋਣ ਇੱਕ ਪਿੰਡ, ਜੋ ਫੱਤੂ ਅਤੇ ਸੰਮੂ ਨਾਮਕ ਡੋਗਰਾਂ ਨੇ ਵਸਾਇਆ. ਇਨ੍ਹਾਂ ਦੋਹਾਂ ਭਾਈਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪ੍ਰੇਮਭਾਵ ਨਾਲ ਸੇਵਾ ਕੀਤੀ. ਵਿਦਾਇਗੀ ਵੇਲੇ ਲੁੰਗੀ ਅਤੇ ਖੇਸ ਅਰਪਿਆ. ਜਿੱਥੇ ਕਲਗੀਧਰ ਵਿਰਾਜੇ ਸਨ, ਹੁਣ ਉਹ ਥਾਂ ਸ਼ੇਰਗੜ੍ਹ ਵਿੱਚ ਹੈ. ਦੇਖੋ, ਸ਼ੇਰਗੜ੍ਹ.
ਸਰੋਤ: ਮਹਾਨਕੋਸ਼