ਟਾਲ੍ਹੀਆਣਾ
taalheeaanaa/tālhīānā

ਪਰਿਭਾਸ਼ਾ

ਜ਼ਿਲ੍ਹਾ ਲੁਦਿਆਣਾ, ਤਸੀਲ ਜਗਰਾਉਂ ਵਿੱਚ ਰਾਇ ਕੋਟ ਤੋਂ ਇੱਕ ਮੀਲ ਵਾਯਵੀ ਕੋਣ ਇਹ ਅਸਥਾਨ ਹੈ. ਮਾਛੀਵਾੜੇ ਤੋਂ ਚੱਲਕੇ ਦਸ਼ਮੇਸ਼ ਜੀ ਇੱਕ ਛਪੜੀ ਤੇ ਠਹਿਰੇ ਟਾਲ੍ਹੀ ਹੇਠ ਵਿਰਾਜੇ. ਇਸੇ ਥਾਂ ਕਲ੍ਹਾਰਾਇ ਗੁਰੂ ਸਾਹਿਬ ਦੀ ਸੇਵਾ ਵਿੱਚ ਹ਼ਾਜਿਰ ਹੋਇਆ ਅਰ ਨੂਰੇ ਮਾਹੀ ਨੂੰ ਸਰਹਿੰਦ ਭੇਜਕੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਮੰਗਵਾਈ. ਗੁਰਦ੍ਵਾਰਾ ਬਣਿਆ ਹੋਇਆ ਹੈ. ਦਸ ਵਿੱਘੇ ਜ਼ਮੀਨ ਖ਼ਰੀਦੀ ਹੋਈ ਸਾਥ ਹੈ. ਰੇਲਵੇ ਸਟੇਸ਼ਨ ਮੁੱਲਾਂਪੁਰ ਤੋਂ ੧੪. ਮੀਲ ਦੱਖਣ ਹੈ.
ਸਰੋਤ: ਮਹਾਨਕੋਸ਼