ਪਰਿਭਾਸ਼ਾ
ਅੰ Ticket. ਰੇਲ, ਤਮਾਸ਼ਾਘਰ ਆਦਿ ਦੇ ਮਹ਼ਿਸੂਲ ਦੀ ਅਦਾਇਗੀ ਅਥਵਾ ਕਿਸੇ ਸਭਾ ਸਮਾਜ ਵਿੱਚ ਪ੍ਰਵੇਸ਼ ਹੋਣ ਦਾ ਪ੍ਰਮਾਣਪਤ੍ਰ। ੨. ਡਾਕ ਦਾ ਸਟੈਂਪ (stamp). ਸਨ ੧੮੬੨ ਵਿੱਚ Messrs Thos De La Rue & Co. ਨੇ ਸਰਕਾਰ ਤੋਂ ਠੇਕਾ ਲੈ ਕੇ ਹਿਦੁਸਤਾਨ ਲਈ Postage stamps ਬਣਾਉਣੇ ਸ਼ੁਰੂ ਕੀਤੇ. ਨਵੰਬਰ ੧੯੨੫ ਤੋਂ ਇਹ ਟਿਕਟ ਕਲਕੱਤੇ ਸਰਕਾਰੀ ਟਕਸਾਲ (Mint) ਵਿੱਚ ਬਣਨ ਲੱਗੇ ਹਨ.
ਸਰੋਤ: ਮਹਾਨਕੋਸ਼