ਪਰਿਭਾਸ਼ਾ
ਉਹ ਟਿੱਬਾ ਅਥਵਾ ਟਿੱਬੀ, ਜਿਸ ਪੁਰ ਸਤਿਗੁਰੂ ਵਿਰਾਜੇ ਹਨ.#੧. ਮੁਕਤਸਰ ਪਾਸ ਇੱਕ ਟਿੱਬੀ, ਜਿਸ ਉੱਪਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ਾਹੀਸੈਨਾ ਤੇ ਤੀਰ ਵਰਸਾਏ. ਹੁਣ ਮਾਘੀ ਦੇ ਮੇਲੇ ਪੁਰ ਮਹੱਲਾ ਇਸ ਥਾਂ ਪਹੁੰਚਦਾ ਹੈ.#੨. ਦੇਖੋ, ਜੈਤੋ।#੩. ਰਿਆਸਤ ਫਰੀਦਕੋਟ, ਤਸੀਲ ਥਾਣਾ ਕੋਟਕਪੂਰਾ ਵਿੱਚ ਬਹਿਬਲ ਪਿੰਡ ਤੋਂ ਪੌਣ ਮੀਲ ਇੱਕ ਟਿੱਬੀ, ਜਿਸ ਪੁਰ ਗੁਰੂ ਗੋਬਿੰਦ ਸਿੰਘ ਸ੍ਵਾਮੀ ਵਿਰਾਜੇ ਹਨ. ਗੁਰਦ੍ਵਾਰਾ ਬਣਿਆ ਹੋਇਆ ਹੈ. ਪੰਜ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ, ਅਤੇ ਤਿੰਨ ਘੁਮਾਉਂ ਮਹੰਤ ਉੱਤਮ ਸਿੰਘ ਨੇ ਆਪਣੀ ਕਮਾਈ ਤੋਂ ਖਰੀਦਕੇ ਗੁਰਦ੍ਵਾਰੇ ਦੇ ਨਾਮ ਲਗਾਈ ਹੈ. ਰੇਲਵੇ ਸਟੇਸ਼ਨ ਰੁਮਾਣਾ ਅਲਬੇਲ ਸਿੰਘ ਤੋਂ ਇਹ ਤਿੰਨ ਮੀਲ ਪੁਰਵ ਹੈ.
ਸਰੋਤ: ਮਹਾਨਕੋਸ਼