ਟੀਕ
teeka/tīka

ਪਰਿਭਾਸ਼ਾ

ਸੰਗ੍ਯਾ- ਧਾਰਾ. ਤਤੀਹਰੀ। ੨. ਟੀਕਾ ਤਿਲਕ."ਹਰਿ ਹਰਿ ਰਾਮ ਨਾਮ ਰਸ ਟੀਕ." (ਪ੍ਰਭਾ ਮਃ ੪) ਸਾਰੇ ਰਸਾਂ ਦਾ ਤਿਲਕ ਹੈ. "ਤਿਨਾ ਮਸਤਕਿ ਊਜਲ ਟੀਕ." (ਪ੍ਰਭਾ ਮਃ ੩) ੩. ਇਸਤ੍ਰੀਆਂ ਦਾ ਇੱਕ ਗਹਿਣਾ, ਜੋ ਮੱਥੇ ਪੁਰ ਪਹਿਰਿਆ ਜਾਂਦਾ ਹੈ। ੪. ਸੰ. ਟੀਕ੍‌. ਧਾ- ਬਿਆਨ ਕਰਨਾ, ਕੁੱਦਣਾ.
ਸਰੋਤ: ਮਹਾਨਕੋਸ਼