ਪਰਿਭਾਸ਼ਾ
ਸਰ ਹੈਨਰੀ ਹਾਰਡਿੰਗ (Sir Henry Harding) ਜੋ ਹਿੰਦੁਸਤਾਨ ਦਾ ਗਵਰਨਰ ਜਨਰਲ ੨੩ ਜੁਲਾਈ ੧੮੪੪ ਤੋਂ ਸਨ ੧੮੪੮ ਤਕ ਰਿਹਾ. ਲਾਰਡ ਹਾਰਡਿੰਗ ਨੇ ਲਿਗਨੀ (Ligny) ਦੇ ਮਕਾਮ ਨੈਪੋਲੀਅਨ ਬੋਨਾਪਾਰਟ ਦੇ ਵਿਰੁੱਧ ਜੰਗ ਕਰਦੇ ੧੬. ਜੂਨ ਸਨ ੧੮੧੫ ਨੂੰ ਆਪਣਾ ਖੱਬਾ ਹੱਥ ਖੋਇਆ ਸੀ, ਇਸ ਲਈ ਪੰਜਾਬੀ ਉਸ ਨੂੰ ਟੁੰਡਾਲਾਟ ਆਖਦੇ ਸਨ, ਯਥਾ-#"ਸੱਠਾਂ ਕੋਹਾਂ ਦਾ ਪੰਧ ਸੀ ਲੁੱਧੇਆਣਾ ਰਾਤੋ ਰਾਤ ਕੀਤੀ ਟੁੰਡੇ ਦੌੜ ਮੀਆਂ।#ਉਹ ਭੀ ਲੁੱਟਿਆ ਲਾਟ ਨੇ ਆਇ ਡੇਰਾ ਸਭੋ ਖੋਹਕੇ ਕੀਤੀਆਂ ਚੌੜ ਮੀਆਂ." (੮੫)(ਸ਼ਾਹ ਮੁਹੰਮਦ)
ਸਰੋਤ: ਮਹਾਨਕੋਸ਼