ਟੇਕ
tayka/tēka

ਪਰਿਭਾਸ਼ਾ

ਸੰਗ੍ਯਾ- ਆਸਰਾ. ਆਧਾਰ. "ਦੀਨ ਦੁਨੀਆ ਤੇਰੀ ਟੇਕ." (ਭੈਰ ਮਃ ੫) ੨. ਉਹ ਲਕੜੀ ਜੋ ਕਿਸੇ ਬੂਟੇ ਨੂੰ ਉਭਾਰਨ ਲਈ ਅਥਵਾ ਸਿੱਧਾ ਰੱਖਣ ਲਈ ਲਗਾਈ ਜਾਵੇ. "ਟੇਕ ਦੈ ਦੈ ਊਚੇ ਕਰੇ." (ਦੇਵੀਦਾਸ) ੩. ਸੋਟੀ. ਟੋਹਣੀ. "ਮੈ ਅੰਧੁਲੇ ਕੀ ਟੇਕ." (ਤਿਲੰ ਨਾਮਦੇਵ) ੪. ਮੂਲ. ਬੁਨਿਆਦ. "ਰੋਵਨਹਾਰੇ ਕੀ ਕਵਨ ਟੇਕ?" (ਰਾਮ ਮਃ ੫) ੫. ਰਹਾਉ. ਸ੍‍ਥਾਈ. ਗਾਉਣ ਵੇਲੇ ਜੋ ਤੁਕ ਹਟ ਹਟ ਅੰਤਰੇ ਪਿੱਛੋਂ ਆਵੇ। ੬. ਡਿੰਗ. ਹਠ. ਜਿਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹیک

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

(in music) refrain; support, prop, crutch, stay, backing; rest, easel; stillness, quiet
ਸਰੋਤ: ਪੰਜਾਬੀ ਸ਼ਬਦਕੋਸ਼