ਪਰਿਭਾਸ਼ਾ
ਸੰਗ੍ਯਾ- ਪਹਾੜ ਦਾ ਢਲਵਾਣ। ੨. ਮਕਾਨ ਦਾ ਛੱਜਾ। ੩. ਜਿਲਾ ਅੰਬਾਲਾ, ਤਸੀਲ ਨਾਰਾਇਨਗੜ੍ਹ ਥਾਣਾ ਰਾਣੀ ਕੇ ਰਾਇਪੁਰ ਦਾ ਇੱਕ ਪਿੰਡ, ਜੋ ਨਾਡਾ ਅਤੇ ਮਾਣਕਟਬਰਾ ਦੇ ਮੱਧ ਹੈ. ਇੱਥੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਆਨੰਦਪੁਰ ਨੂੰ ਜਾਂਦੇ ਵਿਰਾਜੇ ਹਨ, ਪਰ ਗੁਰਦ੍ਵਾਰਾ ਕਿਸੇ ਨੇ ਨਹੀਂ ਬਣਾਇਆ। ੪. ਮਹਿਤਾ ਗੋਤ ਦਾ ਗੁਰੂ ਅਰਜਨ ਸਾਹਿਬ ਦਾ ਸਿੱਖ, ਜਿਸ ਨੇ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ। ੫. ਊਠ ਦਾ ਬੱਚਾ. ਬੋਤਾ.
ਸਰੋਤ: ਮਹਾਨਕੋਸ਼