ਪਰਿਭਾਸ਼ਾ
ਸੰਗ੍ਯਾ- ਤੋਯ (ਪਾਣੀ) ਦੀ ਹੈ ਆਭਾ (ਸ਼ੋਭਾ) ਜਿਸ ਵਿੱਚ, ਛੱਪੜ- ਛਪੜੀ. ਕੱਚਾ ਤਾਲ. ਤਲਾਈ. "ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ." (ਵਾਰ ਬਿਲਾ ਮਃ ੪) ੨. ਪਿਤਰਾਂ ਦੇ ਪੂਜਣ ਲਈ ਬਣਾਇਆ ਹੋਇਆ ਤਾਲ, ਜਿਸ ਵਿੱਚੋਂ ਹਰ ਵਰ੍ਹੇ ਖ਼ਾਸ ਦਿਨ ਹਿੰਦੂ ਪਰਿਵਾਰ ਦੇ ਲੋਕ ਮਿੱਟੀ ਕੱਢਦੇ ਹਨ. "ਜੋਧ ਜਠੇਰੇ ਮੰਨੀਅਨ ਸਤੀਆਂ ਸਉਤ ਟੋਭੜੀ ਟੋਏ." (ਭਾਗੁ) "ਮੜ੍ਹੀ ਟੋਭੜੀ ਮਠ ਅਰੁ ਗੋਰ। ਇਨਹੁ ਨ ਸੇਵਹੁ ਸਭ ਦਿਹੁ ਛੋਰ." (ਗੁਪ੍ਰਸੂ)
ਸਰੋਤ: ਮਹਾਨਕੋਸ਼