ਪਰਿਭਾਸ਼ਾ
ਪੰਜਾਬੀ ਵਰਣਮਾਲਾ ਦਾ ਸਤਾਰਵਾਂ ਅੱਖਰ. ਇਸ ਦਾ ਉੱਚਾਰਣ ਮੂਰ੍ਧਾ ਤੋਂ ਹੁੰਦਾ ਹੈ। ੨. ਸੰ. ਸੰਗ੍ਯਾ- ਉੱਚੀ ਧੁਨਿ। ੩. ਸ਼ਿਵ। ੪. ਚੰਦ੍ਰਮਾ ਦਾ ਮੰਡਲ। ੫. ਪੰਜਾਬੀ ਵਿੱਚ ਇਹ ਸ੍ਟ ਅਤੇ ਸ੍ਥ ਦੇ ਥਾਂ ਭੀ ਵਰਤੀਦਾ ਹੈ, ਜੈਸੇ- ਸ੍ਰਿਸ੍ਟਿ ਦੀ ਥਾਂ ਸਿਰਠਿ, ਮੁਸ੍ਟਿ ਦੇ ਥਾਂ ਮੁਠ, ਅਸ੍ਟ ਦੀ ਥਾਂ ਅਠ, ਸ੍ਥਾਨ ਦੀ ਥਾਂ ਠਾਂ, ਸ੍ਥਗ ਦੀ ਥਾਂ ਠਗ ਆਦਿ ਸ਼ਬਦਾਂ ਵਿੱਚ.
ਸਰੋਤ: ਮਹਾਨਕੋਸ਼