ਪਰਿਭਾਸ਼ਾ
ਸੰਗ੍ਯਾ- ਵਮਨ. ਕ਼ਯ. ਛਰਦ. ਡਾਕੀ। ੨. ਸਵਾਰੀ ਅਥਵਾ ਆਦਮੀਆਂ ਦਾ ਪੜਾਉ ਪੜਾਉ ਅਜੇਹਾ ਪ੍ਰਬੰਧ, ਕਿ ਪਿੱਛੋਂ ਆਏ ਨੂੰ ਆਰਾਮ ਦੇ ਕੇ ਨਵੇਂ ਨੂੰ ਕਾਰਜ ਵਿੱਚ ਲਾਉਣਾ। ੩. ਚਿੱਠੀਆਂ ਦੇ ਪਹੁਚਾਉਣ ਦਾ ਇੰਤਜਾਮ. "ਬਹੁਰ ਡਾਕ ਮੇ ਸੁਧ ਤਤਕਾਲ." (ਗੁਪ੍ਰਸੂ) ੪. ਅੰ. Dock. ਸਮੁੰਦਰ ਦੇ ਕਿਨਾਰੇ ਜਹਾਜ ਲੱਗਣ ਦਾ ਥਾਂ, ਜਿੱਥੋਂ ਮੁਸਾਫ਼ਿਰ ਅਤੇ ਸਾਮਾਨ ਉਤਰਦਾ ਚੜ੍ਹਦਾ ਹੈ.
ਸਰੋਤ: ਮਹਾਨਕੋਸ਼