ਡਿੱਖ
dikha/dikha

ਪਰਿਭਾਸ਼ਾ

ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮੋੜ ਤੋਂ ਸੱਤ ਮੀਲ ਈਸ਼ਾਨ ਕੋਣ ਹੈ. ਇਸ ਤੋਂ ਇੱਕ ਫਰਲਾਂਗ ਵਾਯਵੀ ਕੋਣ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਵਿਰਾਜੇ ਹਨ. ਮੰਜੀ ਸਾਹਿਬ ਦੇ ਪਾਸ ਇੱਕ ਪੱਕਾ ਮਕਾਨ ਹੈ. ਪੁਜਾਰੀ ਕੋਈ ਨਹੀਂ.
ਸਰੋਤ: ਮਹਾਨਕੋਸ਼