ਪਰਿਭਾਸ਼ਾ
ਇੱਕ ਨਦੀ, ਜੋ ਜੰਮੂ ਅਤੇ ਸਿਆਲਕੋਟ ਦੀ ਹੱਦ ਦੇ ਪਹਾੜ ਦੀ ਢਲਵਾਣ ਤੋਂ ਨਿਕਲਕੇ ਜਿਲਾ ਗੁੱਜਰਾਂਵਾਲਾ, ਸ਼ੇਖੂਪੁਰਾ ਦੀ ਜ਼ਮੀਨ ਵਿਚਦੀਂ ਲੰਘਦੀ ਹੋਈ ਦਰਿਆ ਰਾਵੀ ਵਿੱਚ ਜਾ ਮਿਲਦੀ ਹੈ. ਬਰਸਾਤ ਦੀ ਰੁੱਤ ਵਿੱਚ ਇਹ ਕਈ ਕਈ ਦਿਨ ਚੜ੍ਹੀ ਰਹਿੰਦੀ ਹੈ। ੨. ਸੰ. ਦ੍ਰੇਕਾ. ਸੰਗ੍ਯਾ- ਧ੍ਰੇਕ. ਬਕਾਇਣ. ਨਿੰਮ ਜੇਹੇ ਪੱਤਿਆਂ ਵਾਲਾ ਇੱਕ ਛਾਇਆਦਾਰ ਬਿਰਛ. ਇਸ ਦੀ ਲੱਕੜ ਹਲਕੀ ਅਤੇ ਕਮਜ਼ੋਰ ਹੁੰਦੀ ਹੈ. ਸਿਤਾਰ ਆਦਿ ਵਾਜੇ ਇਸ ਤੋਂ ਚੰਗੇ ਬਣਦੇ ਹਨ. ਇਸ ਦੇ ਫਲ ਬਵਾਸੀਰ ਦੂਰ ਕਰਦੇ ਹਨ. L. Melia Sempervirens.
ਸਰੋਤ: ਮਹਾਨਕੋਸ਼
ḌEK
ਅੰਗਰੇਜ਼ੀ ਵਿੱਚ ਅਰਥ2
s. m, The name of a tree; i. q. Ḍhek, Bakaiṉ.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ