ਡੇਲੀਆ
dayleeaa/dēlīā

ਪਰਿਭਾਸ਼ਾ

ਸੰਗ੍ਯਾ- ਇੱਕ ਫੁੱਲਦਾਰ ਬੂਟਾ, ਜੋ ਸਰਦ ਥਾਂ ਹੁੰਦਾ ਹੈ. ਇਸ ਦੇ ਕਈ ਰੰਗਦੇ ਗੇਂਦੇ ਜੇਹੇ ਸੁੰਦਰ ਫੁੱਲ ਹੁੰਦੇ ਹਨ. Dahlia. ਇਸ ਦੀ ਜੜ ਵਿੱਚ ਕਚਾਲੂ ਜੇਹੀਆਂ ਗੱਠੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਬੀਜਣ ਤੋਂ ਬੂਟੇ ਪੈਦਾ ਹੋ ਜਾਂਦੇ ਹਨ. ਫੁੱਲ ਵਿੱਚ ਭੀ ਗੇਂਦੇ ਵਾਂਙ ਬੀਜ ਹੁੰਦਾ ਹੈ. ਡੇਲੀਏ ਦੇ ਫੁੱਲ ਵਿੱਚ ਸੁਗੰਧ ਨਹੀਂ ਹੁੰਦੀ.
ਸਰੋਤ: ਮਹਾਨਕੋਸ਼