ਪਰਿਭਾਸ਼ਾ
ਇੱਕ ਜਾਤਿ, ਜੋ ਰਾਜਪੂਤਾਂ ਵਿੱਚੋਂ ਨਿਕਲੀ ਹੈ. ਅੱਜ ਕੱਲ ਡੋਗਰ ਬਹੁਤ ਕਰਕੇ ਮੁਸਲਮਾਨ ਹਨ ਅਤੇ ਬਹੁਤ ਗਾਈਆਂ ਮੱਝਾਂ ਰਖਦੇ ਹਨ. ਇਸੇ ਕਾਰਣ ਇਨ੍ਹਾਂ ਦੀਆਂ ਬਹੁਤੀਆਂ ਵਸਤੀਆਂ ਨਦੀਆਂ ਦੇ ਕਿਨਾਰੇ ਦੇਖੀਆਂ ਜਾਂਦੀਆਂ ਹਨ. ਫਿਰੋਜ਼ਪੁਰ ਦੇ ਜਿਲੇ ਸਤਲੁਜ ਦੇ ਕਿਨਾਰੇ ਡੋਗਰ ਬਹੁਤ ਵਸਦੇ ਹਨ. ਸਾਡੇ ਖਿਆਲ ਵਿੱਚ ਡੋਗਰ ਸ਼ਬਦ ਦਾ ਮੂਲ ਸੰਸਕ੍ਰਿਤ दग्धिृ ਦੋਗਧ੍ਰਿ ਹੈ, ਜਿਸ ਦਾ ਅਰਥ ਹੈ ਦੁਹਨ (ਚੋਣ) ਵਾਲਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : ڈوگر
ਅੰਗਰੇਜ਼ੀ ਵਿੱਚ ਅਰਥ
name of a hilly region bordering Punjab and comprising Jammu and parts of Himachal Pradesh
ਸਰੋਤ: ਪੰਜਾਬੀ ਸ਼ਬਦਕੋਸ਼
ḌOGAR
ਅੰਗਰੇਜ਼ੀ ਵਿੱਚ ਅਰਥ2
s. m, The name of a caste among Muhammadans; the name of the country about Jammu.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ