ਡੋਰੀ
doree/dorī

ਪਰਿਭਾਸ਼ਾ

ਸੰਗ੍ਯਾ- ਰੱਸੀ. ਖ਼ਾਸ ਕਰਕੇ ਖੂਹ ਤੋਂ ਪਾਣੀ ਕੱਢਣ ਵਾਲੇ ਡੋਲ ਨੂੰ ਬੱਧੀ ਲੱਜ. ਸੰ. दोलधृ ਦੋਲਧ੍ਰੀ। ੨. ਡੋਲੀ. ਪੜਦੇਦਾਰ ਝੰਪਾਨ. "ਦੂਰ ਟਿਕਾਇ ਉਤਰਕਰ ਡੋਰੀ." (ਗੁਪ੍ਰਸੂ) ਜਰੀਬ. ਜ਼ਮੀਨ ਮਿਣਨ ਦੀ ਰੱਸੀ ਅਥਵਾ ਜ਼ੰਜੀਰ. "ਡੋਰੀ ਪੂਰੀ ਮਾਪਹਿ ਨਾਹੀ." (ਸੂਹੀ ਕਬੀਰ) ੪. ਇਸਤ੍ਰੀਆਂ ਦੇ ਕੇਸ਼ ਗੁੰਦਣ ਦੀ ਰੇਸ਼ਮੀ ਅਥਵਾ ਰੰਗੀਨ ਸੂਤ ਉਂਨ ਆਦਿ ਦੀ ਰੱਸੀ। ੫. ਲਗਨ. ਪ੍ਰੀਤਿ. ਪ੍ਰੇਮਬੰਧਨ. "ਚਰਨਕਮਲ ਸੰਗਿ ਲਾਗੀ ਡੋਰੀ." (ਨਟ ਮਃ ੫) "ਡੋਰੀ ਲਪਟਰਹੀ ਚਰਨਹ ਸੰਗਿ." (ਸਾਰ ਮਃ ੫) "ਸੁੰਨਮੰਡਲ ਮਹਿ ਡੋਰੀ ਧਰੈ." (ਰਤਨਮਾਲਾ ਬੰਨੋ) ੬. ਸ਼ੁਹਰਤ. ਪ੍ਰਸਿੱਧੀ. "ਜਗਤ ਵਿੱਚ ਡੋਰੀ ਉੱਭਰ ਗਈ ਜੋ ਨਾਨਕ ਜੀ ਵਡਾ ਭਗਤ ਪੈਦਾ ਹੋਇਆ ਹੈ." (ਜਸਾ) ੭. ਵਿ- ਬੋਲੀ. ਬਹਿਰੀ. ਜਿਸ ਨੂੰ ਸੁਣਾਈ ਨਹੀਂ ਦਿੰਦਾ। ੮. ਕਬੀਰਪੰਥੀ ਆਪਣੇ ਭੇਖ ਦੀ ਸ਼ਾਖਾ ਨੂੰ ਭੀ ਡੋਰੀ ਆਖਦੇ ਹਨ, ਅਤੇ ਕਬੀਰਪੰਥ ਨੂੰ ਸਾਢੇ ਬਾਰਾਂ ਡੋਰੀਆਂ ਵਿੱਚ ਵੰਡਿਆ ਹੋਇਆ ਮੰਨਦੇ ਹਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈوری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਡੋਰ
ਸਰੋਤ: ਪੰਜਾਬੀ ਸ਼ਬਦਕੋਸ਼

ਸ਼ਬਦ ਸ਼੍ਰੇਣੀ : adjective, feminine

ਅੰਗਰੇਜ਼ੀ ਵਿੱਚ ਅਰਥ

same as preceding
ਸਰੋਤ: ਪੰਜਾਬੀ ਸ਼ਬਦਕੋਸ਼

ḌORÍ

ਅੰਗਰੇਜ਼ੀ ਵਿੱਚ ਅਰਥ2

s. f, string, a cord, a rope; an ornament worn by the bride at a wedding; hope, trust, belief, faith.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ