ਪਰਿਭਾਸ਼ਾ
ਸਿੱਖਾਂ ਦੀਆਂ ੧੨. ਮਿਸਲਾਂ ਵਿੱਚੋਂ ਇੱਕ ਮਿਸਲ, ਜਿਸ ਦਾ ਮੁਖੀਆ ਸਰਦਾਰ ਗੁਲਾਬ ਸਿੰਘ ਖਤ੍ਰੀ ਡੱਲੇਵਾਲ ਪਿੰਡ (ਬਿਸਤ ਦੁਆਬੇ) ਦਾ ਵਸਨੀਕ ਸੀ. ਫੇਰ ਕੰਗ ਜੱਟ ਤਾਰਾ ਸਿੰਘ ਪ੍ਰਧਾਨ ਹੋਇਆ, ਜਿਸ ਨੇ ਬਹੁਤ ਇਲਾਕਾ ਮੱਲਿਆ. ਜਿਲਾ ਅੰਬਾਲਾ ਦੇ ਮੁਸਤ਼ਫ਼ਾਬਾਦ ਦੇ ਸਰਦਾਰ, ਜਿਲਾ ਕਰਨਾਲ ਦੇ ਬਡਥਲ ਦੇ ਸਰਦਾਰ ਅਤੇ ਜਿਲਾ ਜਲੰਧਰ ਦੇ ਕੰਗ ਦੇ ਰਈਸ, ਇਸੇ ਮਿਸਲ ਵਿਚੋਂ ਹਨ.
ਸਰੋਤ: ਮਹਾਨਕੋਸ਼