ਪਰਿਭਾਸ਼ਾ
ਇੱਕ ਪਿੰਡ, ਜੋ ਰਿਆਸਤ ਕਲਸੀਆ, ਤਸੀਲ ਥਾਣਾ ਡੇਰਾਬਸੀ ਵਿੱਚ ਰੇਲਵੇ ਸਟੇਸ਼ਨ ਘੱਗਰ ਤੋਂ ਦੋ ਮੀਲ ਹੈ. ਇਸ ਪਿੰਡ ਤੋਂ ਉੱਤਰ ਦੇ ਪਾਸੇ ਅੱਧ ਮੀਲ ਤੇ ਬਾਉਲੀਸਾਹਿਬ ਨਾਮੇ ਸ਼੍ਰੀ ਦਸ਼ਮੇਸ਼ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਪਾਉਂਟੇ ਤੋਂ ਆਨੰਦਪੁਰ ਜਾਂਦੇ ਚਰਨ ਪਾਏ ਅਰ ਬਰਛਾ ਮਾਰਕੇ ਜਲ ਕੱਢਿਆ, ਜਿੱਥੇ ਹੁਣ ਸੁੰਦਰ ਤਾਲਾਬ ਹੈ. ਪਾਸ ਗੁਰਦ੍ਵਾਰਾ ਬਣਿਆ ਹੋਇਆ ਹੈ, ਨਾਲ ੪੦ ਵਿੱਘੇ ਜ਼ਮੀਨ ਹੈ, ਪੁਜਾਰੀ ਅਕਾਲੀਸਿੰਘ ਹੈ.
ਸਰੋਤ: ਮਹਾਨਕੋਸ਼