ਪਰਿਭਾਸ਼ਾ
ਸਰਦਾਰ ਰਤਨ ਸਿੰਘ ਨੇ ਪੰਥਪ੍ਰਕਾਸ਼ ਵਿੱਚ ਬਨੋਆ ਭੀ ਬੇਈਂ (Count Benoit de Boigne) ਨੂੰ ਇਹ ਨਾਮ ਦਿੱਤਾ ਹੈ. "ਹੁਤੋ ਢਬਾਈ ਫਰਾਸੀਸ ਫਿਰੰਗੀ." (ਪ੍ਰਾਪੰਪ੍ਰ)#ਇਹ ਫਰਾਂਸ ਦੇ ਨਗਰ ਸ਼ਾਮਰੀ (Chambry) ਵਿੱਚ ਸਨ ੧੭੫੧ ਵਿਖੇ ਜਨਮਿਆ. ਯੂਰਪ ਵਿੱਚ ਕਈ ਥਾਂਈਂ ਥੋੜਾ ਥੋੜਾ ਚਿਰ ਨੌਕਰੀ ਕਰਕੇ ਸਨ ੧੭੭੭ ਵਿੱਚ ਹਿੰਦੁਸਤਾਨ ਪਹੁੰਚਿਆ, ਅਤੇ ਸਨ ੧੭੭੮ ਵਿੱਚ ਈਸਟ ਇੰਡੀਆ ਕੰਪਨੀ ਦਾ ਨੌਕਰ ਹੋਇਆ. ਇਸ ਪਿੱਛੋਂ ਮਾਧੋ ਜੀ ਸੇਂਧੀਆ ਦਾ ਸਨ ੧੭੮੫ ਵਿੱਚ ਫੌਜੀ ਅਹੁਦੇਦਾਰ ਬਣਿਆ ਅਰ ਸਨ ੧੭੮੭- ੮੮ ਦੇ ਕਈ ਜੰਗਾਂ ਵਿੱਚ ਲੜਿਆ. ਅੰਤ ਨੂੰ ਮਰਹਟਿਆਂ ਨਾਲ ਇਸ ਦੀ ਅਣਬਣ ਹੋ ਗਈ. ਸਨ ੧੭੯੫ ਵਿੱਚ ਇਹ ਹਿੰਦੁਸਤਾਨ ਤੋਂ ਆਪਣੇ ਦੇਸ ਨੂੰ ਮੁੜ ਗਿਆ.
ਸਰੋਤ: ਮਹਾਨਕੋਸ਼