ਪਰਿਭਾਸ਼ਾ
ਜਿਲਾ ਤਸੀਲ ਲਹੌਰ, ਥਾਣਾ ਬਰਕੀ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ. ਇਸ ਦੇ ਦੱਖਣ ਵੱਲ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਅਨੇਕ ਪਿੰਡਾਂ ਦਾ ਉੱਧਾਰ ਕਰਦੇ ਝੱਲੀਆਂ ਤੋਂ ਇੱਥੇ ਇੱਕ ਪਿੱਪਲ ਹੇਠ ਆ ਬੈਠੇ, ਜੋ ਹੁਣ ਸੁੱਕਾ ਹੋਇਆ ਮੌਜੂਦ ਹੈ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਅੱਠ ਘੁਮਾਉਂ ਜ਼ਮੀਨ ਇਸੇ ਪਿੰਡ ਗੁਰਦ੍ਵਾਰੇ ਦੇ ਨਾਉਂ ਹੈ. ਰੇਲਵੇ ਸਟੇਸ਼ਨ 'ਅਟਾਰੀ' ਤੋਂ ੮. ਮੀਲ ਦੱਖਣ ਪੱਛਮ ਹੈ.#੨. ਰਿਆਸਤ ਨਾਭਾ, ਨਜਾਮਤ ਫੂਲ, ਤਸੀਲ ਅਤੇ ਥਾਣਾ ਧਨੌਲਾ ਵਿੱਚ ਇੱਕ ਪਿੰਡ ਹੈ, ਜੋ ਨਾਭੇ ਅਤੇ ਪਟਿਆਲੇ ਦੋਹਾਂ ਰਿਆਸਤਾਂ ਦਾ ਸਾਂਝਾ ਹੈ. ਨਾਭਾਪੱਤੀ ਦੀ ਹ਼ੱਦ ਵਿੱਚ ਦੋ ਗੁਰਦ੍ਵਾਰੇ ਹਨ:-#(ੳ) ਪਿੰਡ ਤੋਂ ਅਗਨਿ ਕੋਣ ਇੱਕ ਮੀਲ ਦੇ ਕ਼ਰੀਬ, ਜਿੱਥੇ ਸ਼੍ਰੀ ਗੁਰੂ ਤੇਗਬਾਹਦੁਰ ਜੀ ਨੇ ਧੌਲੇ ਤੋਂ ਆਉਂਦੇ ਪੰਜ ਇਸਨਾਨਾ ਕਰਕੇ ਥੋੜਾ ਸਮਾਂ ਆਰਾਮ ਕੀਤਾ. ਇੱਥੇ ਕੇਵਲ ਮੰਜੀਸਾਹਿਬ ਬਣਿਆ ਹੋਇਆ ਹੈ ਸੇਵਾਦਾਰ ਕੋਈ ਨਹੀਂ, ਰਿਆਸਤ ਨਾਭੇ ਵੱਲੋਂ ੧੨) ਸਾਲਾਨਾ ਧੂਪਦੀਪ ਦੇ ਖ਼ਰਚ ਲਈ ਲੱਗੇ ਹੋਏ ਹਨ.#(ਅ) ਪਿੰਡ ਤੋਂ ਦੱਖਣ ਵੱਲ ਇੱਕ ਫਰਲਾਂਗ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜਿੱਥੇ ਗੁਰੂਸਾਹਿਬ ਨੇ ਕਈ ਦਿਨ ਨਿਵਾਸ ਕੀਤਾ. ਗੁਰਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਪਾਸ ਮਕਾਨ ਭੀ ਹਨ. ੩੫ ਘੁਮਾਉਂ ਜ਼ਮੀਨ ਰਿਆਸਤ ਨਾਭੇ ਵੱਲੋਂ ੧੫. ਘੁਮਾਉਂ ਜ਼ਮੀਨ ਬਾਬਾ ਖ਼ੁਸ਼ਹ਼ਾਲ ਸਿੰਘ ਵੱਲੋਂ ਅਤੇ ੧੦. ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਰੇਲਵੇ ਸਟੇਸ਼ਨ 'ਤਪੇ' ਤੋਂ ਤਿੰਨ ਮੀਲ ਈਸਾਨ ਕੋਣ ਹੈ। ੩. ਦੇਖੋ, ਢਿਲਵਾਂ ਕਲਾਂ.
ਸਰੋਤ: ਮਹਾਨਕੋਸ਼