ਪਰਿਭਾਸ਼ਾ
ਸੰਗ੍ਯਾ- ਢਿਉਂਗਲੀ. ਢੇਂਕਲੀ. ਪਾਣੀ ਸਿੰਜਣ ਦਾ ਇੱਕ ਯੰਤ੍ਰ. ਦੋ ਖੜੀਆਂ ਲੱਕੜਾਂ ਵਿੱਚ ਇੱਕ ਆੜੀ ਲੱਕੜ ਦੇ ਆਧਾਰ ਲੰਮੀ ਬੱਲੀ, ਜਿਸ ਦੇ ਹੇਠਲੇ ਪਾਸੇ ਇੱਟ ਪੱਥਰ ਆਦਿ ਦਾ ਵਜ਼ਨ ਬੰਨ੍ਹੀਦਾ ਹੈ ਅਤੇ ਉੱਪਰਲੇ ਸਿਰੇ ਨਾਲ ਡੋਲ ਬੋਕਾ ਆਦਿ. ਰੱਸੀ ਨਾਲ ਉੱਪਰਲਾ ਸਿਰਾ ਝੁਕਾਕੇ ਪਾਣੀ ਨਾਲ ਬੋਕਾ ਭਰੀਦਾ ਹੈ ਅਤੇ ਹੇਠਲੇ ਪਾਸੇ ਬੰਨ੍ਹਿਆ ਬੋਝ ਆਪਣੇ ਆਪ ਹੀ ਜਦ ਹੇਠ ਨੂੰ ਜਾਂਦਾ ਹੈ ਤਦ ਪਾਣੀ ਭਰਿਆ ਪਾਤ੍ਰ ਬਾਹਰ ਆ ਜਾਂਦਾ ਹੈ. ਜਿੱਥੇ ਪਾਣੀ ਦੀ ਗਹਿਰਾਈ ਜਾਦਾ ਨਹੀਂ ਹੁੰਦੀ, ਉੱਥੇ ਢੀਂਗੁਲੀ ਨਾਲ ਪਾਣੀ ਸਿੰਜਕੇ ਖੇਤੀਵਾੜੀ ਕਰਦੇ ਹਨ. Shadoof.
ਸਰੋਤ: ਮਹਾਨਕੋਸ਼