ਢੇਊ
ddhayoo/ḍhēū

ਪਰਿਭਾਸ਼ਾ

ਸੰਗ੍ਯਾ- ਤਰੰਗ. ਲਹਿਰ। ੨. ਨਦੀ ਦਾ ਬਾਢ (ਚੜ੍ਹਾਉ). ੩. ਇੱਕ ਬਿਰਛ ਅਤੇ ਉਸ ਦਾ ਫਲ. ਇਹ ਗਾੜ੍ਹੀ ਛਾਂ ਵਾਲਾ ਸੁੰਦਰ ਦਰਖ਼ਤ ਹੈ. ਢੇਊ ਗਰਮ ਦੇਸਾਂ ਵਿੱਚ ਹੁੰਦਾ ਹੈ. ਇਸ ਦੇ ਫਲਾਂ ਦਾ ਅਚਾਰ ਪੈਂਦਾ ਹੈ. L. Artocarpus Integrifolia । ੪. ਉਹ ਲਾਟੂ ਜਿਸ ਨੂੰ ਘੁਮਾਕੇ ਉਂਨ ਆਦਿਕ ਦਾ ਡੋਰਾ ਵੱਟੀਦਾ ਹੈ। ੫. ਵਿ- ਬੇਸਮਝ.
ਸਰੋਤ: ਮਹਾਨਕੋਸ਼