ਢੋਆ
ddhoaa/ḍhoā

ਪਰਿਭਾਸ਼ਾ

(ਦੇਖੋ, ਢੌਕ. ਧਾ) ਸੰਗ੍ਯਾ- ਢੁਕਾਉ. ਬਰਾਤ ਦੇ ਢੁੱਕਣ ਦਾ ਭਾਵ. "ਮਿਲਿ ਇਕਤ੍ਰ ਹੋਏ ਸਹਜਿ ਢੋਏ." (ਬਿਲਾ ਛੰਤ ਮਃ ੫) ੨. ਮੁਲਾਕ਼ਾਤ. ਮਿਲਾਪ. "ਖਟੁ ਦਰਸਨ ਕਰਿ ਗਏ ਗੋਸਟਿ ਢੋਆ." (ਤੁਖਾ ਛੰਤ ਮਃ ੪) ੩. ਆਸਰਾ. ਆਧਾਰ. "ਸਚੇ ਦਾ ਸਚਾ ਢੋਆ." (ਸੋਰ ਮਃ ੫) ੪. ਧਾਵਾ. ਹੱਲਾ. "ਪੰਜੇ ਬਧੇ ਮਹਾ ਬਲੀ ਕਰਿ ਸਚਾ ਢੋਆ." (ਵਾਰ ਬਸੰ) ੫. ਲਾੜੀ ਲਈ ਵਿਆਹ ਤੋਂ ਪਹਿਲਾਂ ਵਰ ਵੱਲੋਂ ਭੇਜਿਆ ਵਸਤ੍ਰ ਭੂਸਣ ਆਦਿ ਸਾਮਾਨ। ੬. ਪੇਸ਼ਕਸ਼. ਭੇਟਾ ਲਈ ਪੇਸ਼ ਕੀਤਾ ਸਾਮਾਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈھوآ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

present, offering
ਸਰੋਤ: ਪੰਜਾਬੀ ਸ਼ਬਦਕੋਸ਼