ਢੰਡ
ddhanda/ḍhanda

ਪਰਿਭਾਸ਼ਾ

ਇਹ ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ, ਥਾਣਾ ਲਹੌਰੀਮਲ ਦਾ ਇੱਕ ਪਿੰਡ ਹੈ, ਜੋ ਰੇਲਵੇ ਸਟੇਸ਼ਨ ਖਾਸੇ ਤੋਂ ਪੰਜ ਮੀਲ ਦੱਖਣ ਹੈ. ਇਸ ਪਿੰਡ ਤੋਂ ਪੱਛਮ ਵੱਲ ਸਮੀਪ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਪ੍ਰਚਾਰ ਲਈ ਇਸ ਇ਼ਲਾਕ਼ੇ ਆਏ ਹਨ. ਪਹਿਲਾਂ 'ਘਸੇਲ' ਪਿੰਡ ਠਹਿਰੇ, ਫਿਰ ਇੱਥੇ ਚਰਣ ਪਾਏ. ਗੁਰਦ੍ਵਾਰਾ ਸਾਧਾਰਣ ਜਿਹਾ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਦਸ ਰੁਪਯੇ ਸਾਲਾਨਾ ਇਸੀ ਪਿੰਡ ਵੱਲੋਂ ਜ਼ਮੀਨ ਦੇ ਮਿਲਦੇ ਹਨ ਅਤੇ ਸਾਢੇ ਪੰਜ ਕਨਾਲ ਜ਼ਮੀਨ ਸਰਦਾਰ ਵਰਿਆਮ ਸਿੰਘ ਰਸਾਲਦਾਰ ਨੇ ਗੁਰਦ੍ਵਾਰੇ ਦੇ ਨਾਮ ਲਗਾਈ ਹੈ. ਪਿੰਡ ਸਾਰਾ ਸਿੱਖਾਂ ਦਾ ਹੈ. ਗੁਰਦ੍ਵਾਰੇ ਪਾਸ ਹੀ ਇੱਕ ਛੱਪੜ ਹੈ. ਕਹਿੰਦੇ ਹਨ ਕਿ ਇੱਥੇ ਸਤਿਗੁਰਾਂ ਨੇ ਚਰਣ ਧੋਤੇ ਸਨ. ਨਗਰਵਾਸੀ ਹੁਣ ਇਸ ਛੱਪੜ ਨੂੰ ਪੱਕਾ ਕਰਨ ਦੇ ਯਤਨ ਵਿੱਚ ਹਨ. ਭਾਦੋਂ ਦੀ ਅਮਾਵਸ ਨੂੰ ਮੇਲਾ ਹੁੰਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈھنڈ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

a deep (within a pond, stream etc.); also ਡੁੰਮ੍ਹ
ਸਰੋਤ: ਪੰਜਾਬੀ ਸ਼ਬਦਕੋਸ਼