ਪਰਿਭਾਸ਼ਾ
ਸੰ. ਸੰਗ੍ਯਾ- ਕਦ੍ਰ ਦਾ ਪੁਤ੍ਰ ਇੱਕ ਨਾਗ, ਜਿਸ ਨੇ ਰਾਜਾ ਪਰੀਕ੍ਸ਼ਿਤ ਨੂੰ ਡੰਗਿਆ ਸੀ ਅਤੇ ਜਨਮੇਜਯ ਦੇ ਸਰਪਮੇਧ ਯਗ੍ਯ ਵਿੱਚ ਜਿਸ ਦੇ ਪ੍ਰਾਣ ਆਸ੍ਤੀਕ ਰਿਖੀ ਨੇ ਬਚਾਏ ਸਨ। ੨. ਵਿਸ਼੍ਵਕਰਮਾ। ੩. ਤਖਾਣ. ਦੇਖੋ, ਤਕ੍ਸ਼੍ ਧਾ। ੪. ਇੱਕ ਕ੍ਸ਼੍ਤ੍ਰਿਯ ਜਾਤਿ ਜੋ ਆਪਣੇ ਤਾਈਂ ਨਾਗਵੰਸ਼ੀ ਕਹਾਉਂਦੀ ਹੈ. ਇਸੇ ਜਾਤਿ ਦਾ ਜਨਮੇਜਯ ਨਾਲ ਵਿਰੋਧ ਹੋਇਆ ਸੀ. ਭਾਰਤ ਵਿੱਚ ਸੁਨਕ ਵੰਸ਼ ਪਿੱਛੋਂ ਤਕ੍ਸ਼੍ਕ ਕੁਲ ਵਿੱਚ ਚਿਰਤੀਕ ਰਾਜ ਰਿਹਾ ਹੈ. ਅੰਤਿਮ ਤਕ੍ਸ਼੍ਕ ਰਾਜਾ ਮਹਾਂਨੰਦ ਹੋਇਆ.
ਸਰੋਤ: ਮਹਾਨਕੋਸ਼