ਤਗਰ
tagara/tagara

ਪਰਿਭਾਸ਼ਾ

ਸੰ. ਸੰਗ੍ਯਾ- ਇੱਕ ਬਿਰਛ, ਜੋ ਅਫ਼ਗ਼ਾਨਿਸਤਾਨ, ਕਸ਼ਮੀਰ, ਭੂਟਾਨ ਅਤੇ ਕੋਂਕਣ ਵਿੱਚ ਨਦੀਆਂ ਦੇ ਕਿਨਾਰੇ ਹੁੰਦਾ ਹੈ. ਇਸ ਦੀ ਲਕੜੀ ਸੁਗੰਧ ਵਾਲੀ ਹੁੰਦੀ ਹੈ ਅਤੇ ਇਸ ਵਿੱਚੋਂ ਤੇਲ ਨਿਕਲਦਾ ਹੈ. ਤਗਰ ਦਾ ਬੁਰਾਦਾ ਧੁਪ ਵਿੱਚ ਪੈਂਦਾ ਹੈ ਅਤੇ ਇਸ ਦੇ ਪੱਤੇ, ਜੜ, ਲਕੜ ਅਤੇ ਤੇਲ ਆਦਿ ਅਨੇਕ ਦਵਾਈਆਂ ਵਿੱਚ ਵਰਤੀਦੇ ਹਨ. ਤਗਰ ਦੀ ਤਾਸੀਰ ਗਰਮ ਤਰ ਹੈ. ਬਾਦੀ ਦੋ ਰੋਗਾਂ ਨੂੰ ਨਾਸ਼ ਕਰਦਾ ਹੈ. Valeriana Wallichii.
ਸਰੋਤ: ਮਹਾਨਕੋਸ਼