ਤਣਾ
tanaa/tanā

ਪਰਿਭਾਸ਼ਾ

ਸੰ. ਪ੍ਰਤਾਨ ਅਤੇ ਫ਼ਾ. [تنہ] ਤਨਹ. ਸੰਗ੍ਯਾ- ਬਿਰਛ ਦਾ ਧੜ। ੨. ਜ਼ਮੀਨ ਵਿੱਚ ਫੈਲੀ ਹੋਈ ਬਿਰਛ ਦੀ ਜੜ। ੩. ਸੰ. ਤਨਯ. ਪੁਤ੍ਰ. "ਹਣ੍ਯੋ ਅਸੁਰ ਰਾਵਣ ਤਣਾ." (ਰਾਮਾਵ) ੪. ਸੰ. ਤਨ੍ਯੁ. ਵਿ- ਗਰਜਦਾ (ਗੱਜਦਾ) ਹੋਇਆ. "ਦੂੜਾ ਆਇਓ ਜਮਹਿ ਤਣਾ." (ਸ੍ਰੀ ਤ੍ਰਿਲੋਚਨ) ਦੇਖੋ, ਦੂੜਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تنا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

trunk (of a tree), main stem
ਸਰੋਤ: ਪੰਜਾਬੀ ਸ਼ਬਦਕੋਸ਼

TAṈÁ

ਅੰਗਰੇਜ਼ੀ ਵਿੱਚ ਅਰਥ2

s. m, The side of the belly (generally used in the plural); stem or root of a tree:—taṉe chaṛh jáṉe, v. a. To have a pain in the side (such as is caused by running or coughing.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ