ਪਰਿਭਾਸ਼ਾ
ਸੰ. तत. ਸੰਗ੍ਯਾ- ਬ੍ਰਹਮ. ਕਰਤਾਰ। ੨. ਸਰਵ- ਉਸ. "ਤਤ ਆਸ੍ਰਯੰ ਨਾਨਕ." (ਸਹਸ ਮਃ ੫) ੩. ਸੰ. तत. ਸੰਗ੍ਯਾ- ਧ ਵਿਸ੍ਤਾਰ. ਫੈਲਾਉ। ੪. ਤਾਰਦਾਰ ਵਾਜਾ. "ਤਤੰ ਵੀਣਾਦਿਕੰ ਵਾਦ੍ਯੰ." (ਅਮਰਕੋਸ਼) ਦੇਖੋ, ਪੰਚ ਸਬਦ। ੫. ਪੌਣ. ਵਾਯੁ। ੬. ਪਿਤਾ। ੭. ਪੁਤ੍ਰ। ੮. ਤਪ੍ਤ (ਤੱਤੇ) ਲਈ ਭੀ ਤਤ ਸ਼ਬਦ ਆਇਆ ਹੈ. "ਬਾਰਿ ਭਯੋ ਤਤ." (ਕ੍ਰਿਸਨਾਵ) ੯. ਤਤ੍ਵ ਲਈ ਭੀ ਤਤ ਸ਼ਬਦ ਹੈ. "ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ." (ਸ੍ਰੀ ਮਃ ੫) ਤਤ੍ਵਦਰਸ਼ੀ ਅਤੇ ਸਮਦਰਸ਼ੀ ਕਰੋੜਾਂ ਮੱਧੇ ਕੋਈ ਹੈ. ਦੇਖੋ, ਤਤੁ। ੧੦. ਤਤ੍ਵ. ਭੂਤ. ਅਨਾਸਰ. "ਪਾਂਚ ਤਤ ਕੋ ਤਨ ਰਚਿਓ." (ਸਃ ਮਃ ੯) ੧੧. ਕ੍ਰਿ. ਵਿ- ਤਤ੍ਰ. ਵਹਾਂ. ਓਥੇ. "ਜਤ੍ਰ ਜਾਉ ਤਤ ਬੀਠਲੁ ਭੈਲਾ." (ਆਸਾ ਨਾਮਦੇਵ) "ਜਤਕਤ ਪੇਖਉ ਤਤ ਤਤ ਤੁਮਹੀ." (ਗਉ ਮਃ ੫) ੧੨. ਤਤਕਾਲ ਦਾ ਸੰਖੇਪ. ਫ਼ੌਰਨ. ਤੁਰੰਤ. "ਹੋਇ ਗਇਆ ਤਤ ਛਾਰ." (ਧਨਾ ਮਃ ੫)
ਸਰੋਤ: ਮਹਾਨਕੋਸ਼