ਪਰਿਭਾਸ਼ਾ
तद्गुण. (ਉਸੇ ਦਾ ਗੁਣ). ਆਪਣਾ ਗੁਣ ਛੱਡਕੇ ਸੰਗਤਿ ਦਾ ਗੁਣ ਧਾਰਨ ਕਰਨਾ, ਜਿਸ ਉਕਤਿ ਵਿੱਚ ਹੋਵੇ, ਉੱਥੇ "ਤਦਗੁਣ" ਅਲੰਕਾਰ ਹੁੰਦਾ ਹੈ.#ਉਦਾਹਰਣ- ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ. ×#ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈਰੇ. (ਆਸਾ ਮਃ ੫)#ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ,#ਨੀਚਰੂਖ ਤੇ ਊਚ ਭਏ ਹੈਂ ਗੰਧਿ ਸੁਗੰਧਿ ਨਿਵਾਸਾ. (ਆਸਾ ਰਵਿਦਾਸ)#ਨਿਰਮਲਭਏ ਊਜਲ ਜਸਗਾਵਤ ਬਹੁਰਿ ਨ ਹੋਵਤਕਾਰੋ. (ਸਾਰ ਮਃ ੫)#ਸੁਰਸਰੀਸਲਿਲ ਕ੍ਰਿਤ ਬਾਰੁਨੀ ਰੇ, ਸੰਤਜਨ ਕਰਤ ਨਹੀ ਪਾਨੰ, ਸੁਰਾ ਅਪਵਿਤ੍ਰ ਨਤੁ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਇ ਆਨੰ. (ਮਲਾ ਰਵਿਦਾਸ)#ਚੰਦਨਵਾਸ ਬਣਾਸਪਤਿ ਸਭ ਚੰਦਨ ਹੋਵੈ,#ਅਸ੍ਵਧਾਤੁ ਇਕਧਾਤੁ ਕਰ ਸੰਗ ਪਾਰਸ ਢੋਵੈ,#ਨਦੀਆ ਨਾਲੇ ਵਾਹੜੇ ਮਿਲ ਗੰਗ ਗੰਗੋਵੈ,#ਪਤਿਤਉਧਾਰਣ ਸਾਧੁਸੰਗ ਪਾਪਾਂਮਲ ਧੋਵੈ. (ਭਾਗੁ)
ਸਰੋਤ: ਮਹਾਨਕੋਸ਼