ਪਰਿਭਾਸ਼ਾ
ਸ. तन्. ਧਾ- ਫੈਲਾਉਣਾ, ਵਿਸ੍ਤਾਰ ਕਰਨਾ, ਤਣਨਾ। ੨. ਸੰਗ੍ਯਾ- ਸੰਤਾਨ. ਔਲਾਦ। ੩. ਧਨ। ੪. ਫ਼ਾ. [تن] ਸੰਗ੍ਯਾ- ਜਿਸਮ. ਦੇਹ ਸ਼ਰੀਰ. "ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾਨਾਉ." (ਸੀ ਮਃ ੧) ੫. ਸੰ. ਤਨਯ. ਪੁਤ੍ਰ. ਸੰਤਾਨ. "ਕੁੰਮੀ ਜਲ ਮਹਿ ਤਨ ਤਿਸੁ ਬਾਹਰਿ." (ਆਸਾ ਧੰਨਾ) ੬. ਪ੍ਰਾ. ਸੰਗ. ਸਾਥ. "ਘਰ ਕੀ ਨਾਰਿ ਉਰਹਿ ਤਨ ਲਾਗੀ." (ਸੂਹੀ ਰਵਿਦਾਸ) "ਦਯਾ ਛਿਮਾ ਤਨ ਪ੍ਰੀਤਿ." (ਹਜਾਰੇ ੧੦) ੭. ਸੇ. ਤੋਂ. "ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਹੋ." (ਚੌਪਈ)
ਸਰੋਤ: ਮਹਾਨਕੋਸ਼