ਪਰਿਭਾਸ਼ਾ
ਸੰਗ੍ਯਾ- ਨੈਨਸੁਖ ਜੇਹਾ ਇੱਕ ਬਾਰੀਕ ਵਸਤ੍ਰ, ਜੋ ਪੁਰਾਣੇ ਸਮੇਂ ਅਮੀਰਾਂ ਲਈ ਤਿਆਰ ਹੁੰਦਾ ਸੀ। ੨. ਲਹੌਰ ਨਿਵਾਸੀ ਇੱਕ ਕਵਿ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਸੀ. ਇਸ ਨੇ ਪੰਚਤੰਤ੍ਰ ਦਾ ਹਿੰਦੀ ਭਾਸਾ ਵਿੱਚ ਉਲਥਾ ਕੀਤਾ ਹੈ, ਯਥਾ-#"ਤਨਸੁਖ ਖਤ੍ਰੀ ਬਸੈ ਲਹੌਰ,#ਕਰਮਰੇਖ ਆਯੋ ਥੰਭੌਰ, ×××#ਸੰਮਤ ਸਤ੍ਰਹ ਸੈ ਇਕਤਾਲਿਸ,#ਔਰੰਗਜ਼ੇਬੀ ਸਨ ਸੱਤਾਇਸ,¹#ਹਿਤਚਿਤ ਲਾਇ ਕਥਾ ਅਨੁਸਾਰੀ,#ਬਰਨਤ ਹੀ ਅਤਿ ਲਗੀ ਪਿਆਰੀ, ×××#ਪੰਚਤੰਤ੍ਰ ਇਕ ਗ੍ਰੰਥ ਹੈ ਤਾਂਤੇ ਕਹੀ ਸੁਧਾਰ. ××#ਕਹਿਤ ਕਹਿਤ ਗੁਨ ਹਾਰ੍ਯੋ ਬ੍ਰਹ੍ਮਾ,#ਇਕ ਤਿਲ ਤਾਂਕੋ ਮਰਮ ਨ ਪਾਯਾ,#ਸੇਖ ਸਹਸ ਫਨਿ ਨਾਮ ਉਚਾਰਤ,#ਗਨਤ ਗਨਤ ਤਿਹ ਅੰਤ ਨ ਆਯਾ,#ਇੰਦਾਦਿਕ ਸੁਰ ਨਰ ਮੁਨਿ ਜੇਤੇ,#ਹੇਰਤ ਹੇਰਤ ਸਬੈ ਹਿਰਾਯਾ,#ਸੋ ਗੁਰੁ ਗੋਬਿੰਦ ਅੰਤਰਜਾਮੀ,#ਪ੍ਰਗਟ ਦਰਸ ਸੰਗਤਿ ਦਿਖਰਾਯਾ, ×××#ਕਲਿਜੁਗ ਮਾਹਿਂ ਭਯੋ ਗੁਰੁ ਗੋਬਿੰਦ,#ਜਾ ਸਮ ਦੂਸਰ ਔਰ ਨ ਕੋਈ,#ਰਿੱਧਿ ਸਿੱਧਿ ਦੋਊ ਦਰ ਠਾਢੇ,#ਨਿਸ ਬਾਸੁਰ ਤਿਂਹ ਆਗ੍ਯਾ ਜੋਈ,#ਮੁਕਤਿ ਬੰਦ ਆਯਸ ਤਿਹ ਮਾਹੀਂ,#ਤਾਤਕਾਲ ਜੋ ਕਰੈ ਸੁ ਹੋਈ,#ਤਨਸੁਖ ਹੋਇ ਦਰਸ ਦੇਖਤ ਹੀ,#ਦੇਹੁ ਦਰਸ ਦੁਖ ਰਹੈ ਨ ਕੋਈ." ਦੇਖੋ, ਪੰਚਤੰਤ੍ਰ.
ਸਰੋਤ: ਮਹਾਨਕੋਸ਼