ਪਰਿਭਾਸ਼ਾ
(ਸੰ. तम्. ਧਾ- ਸਾਹ ਘੁੱਟੇ ਜਾਣਾ, ਥਕ ਜਾਣਾ, ਘਬਰਾਉਣਾ) ਸੰਗ੍ਯਾ- ਤਮੋਗੁਣ. "ਰਜ ਤਮ ਸਤ ਕਲ ਤੇਰੀ ਛਾਇਆ." (ਮਾਰੂ ਸੋਲਹੇ ਮਃ ੧) ੨. ਅੰਧਕਾਰ. ਅੰਧੇਰਾ. "ਤਮ ਅਗਿਆਨ ਮੋਹਤ ਘੂਪ." (ਬਿਲਾ ਅਃ ਮਃ ੧) ੩. ਪਾਪ. "ਅਗਿਆਨ ਬਿਨਾਸਨ ਤਮ ਹਰਨ." (ਮਾਝ ਦਿਨਰੈਣ) ੪. ਕ੍ਰੋਧ। ੫. ਅਗ੍ਯਾਨ। ੬. ਨਰਕ। ੭. ਕਾਲਿਸ. ਸ਼੍ਯਾਮਤਾ. "ਤਮ ਸੰਸਾਰੁ ਚਰਨ ਲਗਿ ਤਰੀਐ." (ਮੁੰਦਾਵਣੀ ਮਃ ੫) ੮. ਪ੍ਰਤ੍ਯ- ਅਤ੍ਯੰਤ ਹੀ. ਬਹੁਤ ਵਧਕੇ. ਇਹ ਪਦਾਂ ਦੇ ਅੰਤ ਵਰਤੀਦਾ ਹੈ. ਜਿਵੇਂ- ਪ੍ਰਿਯਤਮ. Superlative degree. ਮੁਕਾਬਲਾ ਕਰੋ ਅ਼ਰਬੀ ਸ਼ਬਦ ਅਤੱਮ ਨਾਲ.
ਸਰੋਤ: ਮਹਾਨਕੋਸ਼