ਪਰਿਭਾਸ਼ਾ
ਸੰ. ਸੰਗ੍ਯਾ- ਇੱਕ ਨਦੀ, ਜੋ ਗੜ੍ਹਵਾਲ ਰਾਜ ਤੋਂ ਨਿਕਲਕੇ ਸਰਮੌਰ ਦੀ ਹੱਦ ਪਾਸ ਜਮਨਾ ਵਿੱਚ ਮਿਲਦੀ ਹੈ। ੨. ਔਧ ਦੇ ਇਲਾਕੇ ਸਰਯੂ ਦੀ ਇੱਕ ਸ਼ਾਖ, ਜੋ ਆਜ਼ਮਗੜ੍ਹ ਵਿੱਚ ਵਹਿਂਦੀ ਹੋਈ ਭੂਲੀਆ ਪਾਸ ਗੰਗਾ ਵਿੱਚ ਮਿਲਦੀ ਹੈ। ੩. ਰੀਵਾ ਰਾਜ (ਸੀ. ਪੀ. ) ਵਿੱਚ ਵਹਿਣ ਵਾਲੀ ਨਦੀ. ਇਸ ਦਾ ਜਿਕਰ ਮਤਸ੍ਯਪੁਰਾਣ ਦੇ ੧੧੪ ਵੇਂ ਅਧ੍ਯਾਯ ਵਿੱਚ ਹੈ. ਤਮਸਾ ਨਦੀ ਨੂੰ ਅੰਗ੍ਰੇਜੀ ਲੇਖਕਾਂ ਨੇ Tonse ਲਿਖਿਆ ਹੈ। ੪. ਹਠ ਨਾਲ ਸੰਸਕ੍ਰਿਤ ਗ੍ਰੰਥਾਂ ਵਿੱਚੋਂ ਹੀ ਸਾਰਾ ਜੁਗਰਾਫੀਆ ਕੱਢਣ ਵਾਲੇ ਲੋਕ ਆਖਦੇ ਹਨ ਕਿ ਤਮਸਾ ਨਾਮ ਇੰਗਲੈਂਡ ਦੇ ਪ੍ਰਸਿੱਧ ਦਰਿਆ Thames ਦਾ ਹੈ.
ਸਰੋਤ: ਮਹਾਨਕੋਸ਼