ਤਮਾਈ
tamaaee/tamāī

ਪਰਿਭਾਸ਼ਾ

ਅ਼. [طمع] ਤ਼ਮਅ਼. ਸੰਗ੍ਯਾ- ਲਾਲਚ. ਹਿਰਸ. ਤ੍ਰਿਸਨਾ. "ਵਡਾ ਦਾਤਾ ਤਿਲੁ ਨ ਤਮਾਇ." (ਜਪੁ) "ਤਿਸ ਨੋ ਤਿਲੁ ਨ ਤਮਾਈ." (ਰਾਮ ਅਃ ਮਃ ੩) ੨. ਸੰ. ਤਮਾ. ਰਾਤ੍ਰਿ. ਰਾਤ। ੩. ਸੰ. ताम- ਤਾਮ. ਇੱਛਾ. ਰੁਚੀ। ੪. ਦੇਖੋ, ਮਾਇ.
ਸਰੋਤ: ਮਹਾਨਕੋਸ਼