ਪਰਿਭਾਸ਼ਾ
ਸੰ. ਸੰਗ੍ਯਾ- ਨੀਲਧ੍ਵਜ. ਮਹਾਬਲ. ਵੀਹ ਪੱਚੀ ਫੁੱਟ ਉੱਚਾ ਸਦਾਬਹਾਰ ਇੱਕ ਬਿਰਛ, ਜੋ ਥੋੜੇ ਉੱਚੇ ਪਹਾੜਾਂ ਪੁਰ ਅਤੇ ਜਮੁਨਾ ਨਦੀ ਦੇ ਕਿਨਾਰੇ ਅਕਸਰ ਦੇਖੀਦਾ ਹੈ. ਇਸ ਨੂੰ ਖੱਟੇ ਫਲ ਲਗਦੇ ਹਨ, ਜੋ ਵਰਖਾ ਰੁੱਤ ਵਿੱਚ ਪਕਦੇ ਹਨ. ਵੈਦ੍ਯਕ ਵਿੱਚ ਤਮਾਲ ਦੇ ਬਹੁਤ ਗੁਣ ਲਿਖੇ ਹਨ. L. Xanthocymus pictorius । ੨. ਤੇਜਪਤ੍ਰ। ੩. ਕਈ ਲੇਖਕਾਂ ਨੇ ਤਮਾਲ ਨਾਮ ਤਮਾਕੂ ਦਾ ਭੀ ਲਿਖਿਆ ਹੈ, ਪਰ ਪੁਰਾਣੇ ਗ੍ਰੰਥਾਂ ਵਿੱਚ ਨਹੀਂ ਹੈ.
ਸਰੋਤ: ਮਹਾਨਕੋਸ਼