ਪਰਿਭਾਸ਼ਾ
ਸੰ. ਸੰਗ੍ਯਾ- ਮਹ਼ਿਸੂਲ, ਜੋ ਨਦੀ ਪਾਰ ਉਤਾਰਨ ਲਈ ਲਿਆ ਜਾਵੇ। ੨. ਤਰਨ ਦੀ ਕ੍ਰਿਯਾ। ੩. ਅਗਨਿ। ੪. ਮਾਰਗ. ਰਾਹ। ੫. ਗਤਿ. ਚਾਲ। ੬. ਬਿਰਛ. ਤਰ ਅਤੇ ਤਰੁ ਦੋਵੇਂ ਸੰਸਕ੍ਰਿਤ ਸ਼ਬਦ ਹਨ. "ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ." (ਮਲਾ ਰਵਿਦਾਸ) ੭. ਸੰ. ਤਰ੍ਕੁ. ਤੁਰ ਕਪੜਾ ਲਪੇਟਣ ਦਾ ਬੇਲਣ. "ਛੋਛੀ ਨਲੀ ਤੰਤੁ ਨਹੀ ਨਿਕਸੈ, ਨ ਤਰ ਰਹੀ ਉਰਝਾਈ." (ਗਉ ਕਬੀਰ) ਇਸ ਥਾਂ ਪ੍ਰਾਣਾਂ ਦੀ ਗੱਠ ਨੂੰ ਤਰ (ਤੁਰ) ਲਿਖਿਆ ਹੈ। ੮. ਹਿੰਦੀ. ਕਕੜੀ, ਖੱਖੜੀ. ਖੀਰੇ ਦੀ ਜਾਤਿ ਦਾ ਲੰਮਾ ਹਰਾ ਫਲ, ਜੋ ਗਰਮੀ ਦੀ ਰੁੱਤੇ ਹੁੰਦਾ ਹੈ। ੯. ਕ੍ਰਿ. ਵਿ- ਨੀਚੇ. ਤਲੇ. "ਹੈਵਰ ਊਪਰਿ ਛਤ੍ਰ ਤਰ." (ਸ. ਕਬੀਰ) "ਸੀਤਲ ਜਲ ਕੀਜੈ ਸਮ ਓਰਾ। ਤਰ ਊਪਰਿ ਦੇਕਰ ਬਹੁ ਸ਼ੋਰਾ." (ਗੁਪ੍ਰਸੂ) ੧੦. ਵ੍ਯ- ਦ੍ਵਾਰਾ. ਸੇ. "ਜਾ ਤਰ ਜੱਛ ਕਿਨਰ ਅਸੁਰਨ ਕੀ ਸਭ ਕੀ ਕ੍ਰਿਯਾ ਹਿਰਾਨੀ." (ਪਾਰਸਾਵ) ੧੧. ਸੰ. ਅਤੇ ਫ਼ਾ ਪ੍ਰਤ੍ਯਯ. ਇਹ ਗੁਣਵਾਚਕ ਸ਼ਬਦਾਂ ਨਾਲ ਜੁੜਨ ਤੋਂ ਦੂਜੇ ਨਾਲੋਂ ਅਧਿਕਤਾ ਜਣਾਉਂਦਾ ਹੈ. ਜਿਵੇਂ- ਸ਼ੁੱਧਤਰ, ਬਿਹਤਰ ਆਦਿ. Comparative degree. "ਜਨ ਦੇਖਨ ਕੇ ਤਰਸੁੱਧ ਬਨੇ." (ਕਲਕੀ) ਸ਼ੁੱਧਤਰ ਬਨੇ. ਵਡੇ ਸ਼ੁੱਧ ਬਨੇ. "ਦੁਖ ਦਾਲਦੁ ਭੰਨ ਤਰ." (ਵਾਰ ਸਾਰ ਮਃ ੫) ੧੨. ਫ਼ਾ. [تر] ਵਿ- ਗਿੱਲਾ. ਭਿੱਜਿਆ ਹੋਇਆ। ੧੩. ਤਾਜ਼ਾ। ੧੪. ਸਾਫ਼। ੧੫. ਬੰਧਾ.
ਸਰੋਤ: ਮਹਾਨਕੋਸ਼