ਪਰਿਭਾਸ਼ਾ
ਸੰ. तरवारि. ਸੰਗ੍ਯਾ- ਸ਼ਤ੍ਰੂਆਂ ਦੀ ਗਤਿ (ਚਾਲ) ਨੂੰ ਜੋ ਵਾਰਣ ਕਰੇ (ਰੋਕੇ), ਉਸ ਦਾ ਨਾਮ ਤਰਵਾਰਿ ਹੈ. ਤਲਵਾਰ. ਕ੍ਰਿਪਾਣ. ਕਰਬਾਲ. ਸ਼ਮਸ਼ੇਰ. ਸ਼੍ਰੀਸਾਹਿਬ. ਭਗੌਤੀ.#"ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ." (ਸਨਾਮਾ)#ਲੀਲਮ ਔ ਹਰਿਦਾਰ ਬੰਦਰੀ ਹਲੱਬੀ ਪਟਾ,#ਮਾਨਸ਼ਾਹੀ ਖੰਡਾ ਧੋਪ ਊਨਾ ਤੇਗ ਤਰਨੌ,#ਮਿਸਿਰੀ ਨਿਵਾਜ਼ਖ਼ਾਨੀ ਗੁਪਤੀ ਜੁਨੱਬੀਖ਼ਾਨੀ,#ਇਲੇਮਾਨੀ ਖ਼ੁਰਾਸਾਨੀ ਕੱਤੀ ਤੇਗ਼ਾ ਕਰਨੌ,#ਸੈਫ ਗੁਜਰਾਤੀ ਅੰਗਰੇਜ਼ੀ ਔ ਦੁਦੰਮੀ ਰੂਸੀ#ਮੱਕੀ ਹੈ ਦੁਧਾਰੀ ਤ੍ਯੋਂਹੀ ਡੌਤ ਨਾਮ ਧਰਨੌ,#ਗੁਰਦਾ ਫਿਰੋਜ਼ਖ਼ਾਨੀ ਮਗ਼ਰਬੀ ਔ ਸਿਰੋਹੀ#"ਭਾਨੁ" ਕਵਿ ਏਤੀ ਤਰਵਾਰਿ ਜਾਤਿ ਬਰਨੌ.
ਸਰੋਤ: ਮਹਾਨਕੋਸ਼