ਤਰੀਕਤਿ
tareekati/tarīkati

ਪਰਿਭਾਸ਼ਾ

ਅ਼. [طریِقت] ਤ਼ਰੀਕ਼ਤ. ਸੰਗ੍ਯਾ- ਅੰਤਹ- ਕਰਣ ਦੀ ਸ਼ੁੱਧੀ ਦਾ ਤ਼ਰੀਕ਼ਾ. ਦੇਖੋ, ਸੂਫੀ. "ਤਰੀਕਤਿ ਤਰਕ ਖੋਜ ਟੋਲਾਵਹੁ." (ਮਾਰੂ ਸੋਲਹੇ ਮਃ ੫) ੨. ਭਾਵ- ਸ਼ਰਾ ਦੇ ਨਿਯਮਾ ਦੀ ਪੁਸ੍ਤਕ. ਹ਼ਦੀਸ ਆਦਿ. "ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਣ." (ਗਉ ਬਾਵਨ ਕਬੀਰ)
ਸਰੋਤ: ਮਹਾਨਕੋਸ਼