ਪਰਿਭਾਸ਼ਾ
ਸੰ. ਸਰਵ- ਤੁਮ੍ਹਾਰਾ. "ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ." (ਕਲਿ ਅਃ ਮਃ ੪) ਹੇ ਸਭ ਤੋਂ ਵਧੇ ਹੋਏ ਬ੍ਰਹਮ! ਤਵ ਗੁਣ ਤੂ ਜਾਣਹਿਂ. ਦੇਖੋ, ਬ੍ਰਹਮ ਸ਼ਬਦ.; ਸੰ. ਤਵ. ਸਰਵ- ਤੇਰਾ. ਤੇਰੇ. "ਤੂ ਸਰਬ ਨਾਮ ਕੱਥੈ ਕਵਨ." (ਜਾਪੁ) ੨. त्व. ਵ੍ਯ- ਜੁਦਾ. ਭਿੰਨ. ਅਨ੍ਯ। ੩. ਵਿ- ਇੱਕ। ੪. ਤ੍ਵ ਸ਼ਬਦ ਦੂਜੇ ਸ਼ਬਦ ਦੇ ਅੰਤ ਲੱਗ ਕੇ ਧਰਮ ਬੋਧਕ ਹੋਇਆ ਕਰਦਾ ਹੈ, ਜਿਵੇਂ- ਪੁਰੁਸਤ੍ਵ (ਮਰਦਉ), ਦਾਸਤ੍ਵ (ਦਾਸਪੁਣਾ)
ਸਰੋਤ: ਮਹਾਨਕੋਸ਼