ਪਰਿਭਾਸ਼ਾ
ਰਿਆਸਤ ਪਟਿਆਲਾ, ਤਸੀਲ ਰਾਜਪੁਰਾ, ਥਾਣਾ ਲਾਲੜੁ ਵਿੱਚ ਇੱਕ ਪਿੰਡ. ਇਸ ਤੋਂ ਦੱਖਣ ਵੱਲ ਗ੍ਰਾਮ ਦੇ ਕੋਲ ਹੀ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਲਖਨੌਰ ਤੋਂ ਸ਼ਿਕਾਰ ਲਈ ਆਏ ਇੱਥੇ ਵਿਰਾਜੇ ਹਨ. ਇਮਾਰਤ ਕੇਵਲ ਮੰਜੀ ਸਾਹਿਬ ਹੈ, ਸੇਵਾਦਾਰ ਕੋਈ ਨਹੀਂ. ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ੮. ਮੀਲ ਪੂਰਵ ਅਤੇ ਸਰਕਾਰੀ ਪੱਕੀ ਸੜਕ ਤੋਂ ਇੱਕ ਮੀਲ ਪਾਸੇ ਤੇ ਹੈ.
ਸਰੋਤ: ਮਹਾਨਕੋਸ਼