ਤਹੀ
tahee/tahī

ਪਰਿਭਾਸ਼ਾ

ਸੰਗ੍ਯਾ- ਤਹ ਲਗਾਈ ਵਸਤੁ. ਤਹ ਲਗਾਕੇ ਕੀਤਾ ਹੋਇਆ ਅੰਬਾਰ। ੨. ਕ੍ਰਿ. ਵਿ- ਉਸੇ ਥਾਂ. ਤਤ੍ਰ ਹੀ. "ਤਹੀ ਨਿਰੰਜਨੁ ਰਹਿਆ ਸਮਾਈ." (ਗਉ ਅਃ ਮਃ ੧) ੩. ਤਬ ਹੀ. ਤਭੀ. "ਚੇਤਹਿ ਏਕ, ਤਹੀ ਸੁਖ ਹੋਇ." (ਓਅੰਕਾਰ) ੪. ਸਰਵ- ਉਸ ਨੂੰ. ਤਿਸੇ. "ਫਿਰਿ ਓਲਾਮਾ ਮਿਲੈ ਤਹੀ." (ਰਾਮ ਅਃ ਮਃ ੧)
ਸਰੋਤ: ਮਹਾਨਕੋਸ਼