ਤ਼ਲਾਕ਼
taalaakaa/tālākā

ਪਰਿਭਾਸ਼ਾ

ਅ਼. [طلاق] ਸੰਗ੍ਯਾ- ਤ਼ਲਕ਼ (ਅਲਗ ਕਰਨ) ਦਾ ਭਾਵ. ਆਜ਼ਾਦੀ. ਛੁਟਕਾਰਾ। ੨. ਇਸਲਾਮ ਮਤ ਅਨੁਸਾਰ ਪਤੀ ਵੱਲੋਂ ਇਸਤ੍ਰੀ ਦਾ ਤ੍ਯਾਗ. "ਦਈ ਤਲਾਕ ਪ੍ਰਿਥਮ ਕੀ ਨਾਰੀ." (ਗੁਪ੍ਰਸੂ) ਤ਼ਲਾਕ਼, ਪਤੀ ਵੱਲੋਂ ਹੋ ਸਕਦਾ ਹੈ. ਇਸਤ੍ਰੀ ਪਤੀ ਨੂੰ ਤ਼ਲਾਕ਼ ਨਹੀਂ ਕਰ ਸਕਦੀ. ਮੁਸਲਮਾਨਾਂ ਵਿੱਚ ਤ਼ਲਾਕ਼ ਦੇ ਤਿੰਨ ਭੇਦ ਹਨ:-#੧. ਤ਼ਲਾਕ਼ ਰਜਈ਼ (ਅਰਥਾਤ- ਤ਼ਲਾਕ਼ ਪਿੱਛੋਂ ਪਤੀ ਇਸਤ੍ਰੀ ਨੂੰ ਨਿਕਾਹ਼ ਬਿਨਾ ਹੀ ਫੇਰ ਘਰ ਰਖ ਸਕਦਾ ਹੈ).#੨. ਤ਼ਲਾਕ਼ ਬਾਯਨ (ਅਰਥਾਤ- ਤ਼ਲਾਕ਼ ਪਿੱਛੋਂ ਦੁਬਾਰਾ ਨਿਕ਼ਾਹ ਦੀ ਰਸਮ ਨਾਲ ਪਤੀ ਇਸਤ੍ਰੀ ਨੂੰ ਫੇਰ ਅੰਗੀਕਾਰ ਕਰ ਸਕਦਾ ਹੈ)#੩. ਤ਼ਲਾਕ਼ ਮੁਗ਼ੱਲਿਜਹ (ਅਰਥਾਤ- ਪਤੀ ਤ਼ਲਾਕ਼ੀ ਇਸਤ੍ਰੀ ਨਾਲ ਫੇਰ ਵਿਆਹ ਨਹੀਂ ਕਰ ਸਕਦਾ).
ਸਰੋਤ: ਮਹਾਨਕੋਸ਼