ਪਰਿਭਾਸ਼ਾ
ਅ਼. [طاعوُن] ਤ਼ਅ਼ਨ (ਨੇਜੇ ਦੀ ਚੋਭ) ਜੇਹੀ ਚੁਭਣ ਵਾਲੀ ਇੱਕ ਬੀਮਾਰੀ. plague. ਇਹ ਛੂਤ ਦਾ ਰੋਗ ਹੈ. ਇਸ ਦੇ ਕੀੜੇ ਜਦ ਸ਼ਰੀਰ ਵਿੱਚ ਪ੍ਰਵੇਸ਼ ਕਰਦੇ ਹਨ. ਤਦ ਕੱਛੀ, ਚੱਡੇ, ਆਦਿਕ ਵਿੱਚ ਗਿਲਟੀ ਸੁੱਜਕੇ ਫੋੜੇ ਦੀ ਸ਼ਕਲ ਹੋ ਜਾਂਦੀ ਹੈ. ਨਾਲ ਤਾਪ ਅਤੇ ਸਿਰ ਨੂੰ ਘੁਮੇਰੀ ਹੁੰਦੀ ਹੈ. ਕਦੇ ਕਦੇ ਫੇਫੜੇ ਆਦਿਕ ਅੰਗਾਂ ਤੇ ਵੀ ਇਸ ਦਾ ਅਸਰ ਹੁੰਦਾ ਹੈ ਅਤੇ ਬਾਹਰ ਕੋਈ ਫੋੜਾ ਦਿਖਾਈ ਨਹੀਂ ਦਿੰਦਾ. ਇਸ ਰੋਗ ਦੇ ਹੁੰਦੇ ਹੀ ਸਿਆਣੇ ਡਾਕਟਰ ਦੀ ਸਲਾਹ ਨਾਲ ਇਲਾਜ ਕਰਨਾ ਚਾਹੀਏ. ਜੋ ਖੁਲ੍ਹੀ ਹਵਾ ਵਿੱਚ ਰਹਿਂਦੇ ਹਨ, ਘਰ ਨੂੰ ਚੂਹਿਆਂ ਤੋਂ ਸਾਫ ਰਖਦੇ ਹਨ, ਉਨ੍ਹਾਂ ਨੂੰ ਇਸ ਰੋਗ ਦਾ ਕਲੇਸ਼ ਨਹੀਂ ਭੋਗਣਾ ਪੈਂਦਾ.
ਸਰੋਤ: ਮਹਾਨਕੋਸ਼