ਪਰਿਭਾਸ਼ਾ
ਤਾਂਮ੍ਰਧਰਾ. ਤਾਂਬੇ ਦੀ ਪ੍ਰਿਥਿਵੀ. ਜਨਮ ਸਾਖੀ ਵਿੱਚ ਜਿਕਰ ਹੈ ਕਿ ਇੱਕ ਤਾਂਬੇ ਦੀ ਜ਼ਮੀਨ ਹੈ, ਜਿਸ ਪੁਰ ਅਜਗਰ ਸੱਪ ਰਹਿਂਦੇ ਹਨ, ਉਨ੍ਹਾਂ ਨੂੰ ਅਹਾਰ ਪੁਚਾਉਣ ਲਈ ਅੰਧੇਰੀ ਵਹਿਂਦੀ ਹੈ. ਮਿੱਟੀ ਚੱਟਕੇ ਸੱਪ ਗੁਜ਼ਾਰਾ ਕਰਦੇ ਹਨ। ੨. ਅਸਲ ਵਿੱਚ, ਤਾਂਬੇ ਜੇਹੇ ਰੰਗ ਵਾਲੀ ਜਮੀਨ ਦਾ ਨਾਮ ਤਾਂਬ੍ਰਧਰਾ ਹੈ.
ਸਰੋਤ: ਮਹਾਨਕੋਸ਼