ਪਰਿਭਾਸ਼ਾ
ਸੰਗ੍ਯਾ- ਡੋਰਾ. ਤੰਤੁ. ਧਾਗਾ. "ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ." (ਸ. ਕਬੀਰ) ਇਸ ਥਾਂ ਖਿੰਥਾ ਦੇਹ ਹੈ. ਚੇਤਨਸੱਤਾ ਤਾਗਾ ਹੈ. ੨. ਸੰ. तज्ञ- ਤਗ੍ਯ. ਵਿ- ਤਤ੍ਵਗ੍ਯ. ਤਤ੍ਵ ਦੇ ਜਾਣਨ ਵਾਲਾ "ਜਿਸਹਿ ਧਿਆਇਆ ਪਾਰਬ੍ਰਹਮ ਸੋ ਕਲਿ ਮਹਿ ਤਾਗਾ." (ਵਾਰ ਰਾਮ ੨. ਮਃ ੫) ੩. ਗ੍ਯਾਨੀ. ਗ੍ਯਾਤਾ "ਸਗਲ ਘਟਾ ਮਹਿ ਤਾਗਾ." (ਧਨਾ ਮਃ ੫) ਇਸ ਥਾਂ ਗ੍ਯਾਤਾ ਤੋਂ ਭਾਵ ਅੰਤਰਯਾਮੀ ਕਰਤਾਰ ਹੈ। ੪. ਤੁਗਣਾ ਦਾ ਭੂਤਕਾਲ. ਤੁਗਿਆ ਨਿਭਿਆ.
ਸਰੋਤ: ਮਹਾਨਕੋਸ਼