ਤਾਚੇ
taachay/tāchē

ਪਰਿਭਾਸ਼ਾ

ਸਰਵ- ਉਸ ਦੇ. ਤਿਸ ਦੇ. "ਹਮ ਵਣਜਾਰੇ ਹਹਿ ਤਾਚੇ." (ਗਉ ਮਃ ੪) ੨. ਤਿਸ ਤੋਂ. ਉਸ ਤੋਂ. "ਤਾਚੇ ਹੰਸਾ ਸਗਲੇ ਜਨਾ." (ਧਨਾ ਨਾਮਦੇਵ) ੩. ਕ੍ਰਿ. ਵਿ- ਤਾਂਤੇ. ਇਸ ਲਈ. "ਤਾਚੇ ਮੋਹਿ ਜਾਪੀਅਲੇ ਰਾਮਚੇ ਨਾਮੰ." (ਧਨਾ ਤ੍ਰਿਲੋਚਨ)
ਸਰੋਤ: ਮਹਾਨਕੋਸ਼