ਪਰਿਭਾਸ਼ਾ
ਅ਼. [تعزیِہ] ਤਅ਼ਜ਼ੀਯਹ. ਸੰਗ੍ਯਾ- ਮਾਤਮ. ਸ਼ੋਕ। ੨. ਸ਼ੋਕ ਦੇ ਦਿਨ। ੩. ਖ਼ਾਸ ਕਰਕੇ ਮੁਹ਼ੱਰਮ ਦੇ ਦਿਨੀਂ ਇਮਾਮ ਹ਼ੁਸੈਨ ਦੇ ਸ਼ੋਕ ਵਿੱਚ ਕੱਢਿਆ ਵਿਮਾਨ, ਜੋ ਮਕਬਰੇ ਦੀ ਸ਼ਕਲ ਦਾ ਹੁੰਦਾ ਹੈ. ਤਾਜੀਏ ਬਣਾਉਣ ਦੀ ਰੀਤਿ ਮੁਖ਼ਤਾਰ ਬਿਨ ਅਬੂ ਅ਼ਬੈਦੁੱਲਾ ਨੇ ਚਲਾਈ ਹੈ. ਦੇਖੋ, ਇਸਲਾਮ ਦੇ ਫਿਰਕੇ ਅੰਗ (ਅ) ੯.
ਸਰੋਤ: ਮਹਾਨਕੋਸ਼