ਤਾਟੰਕ
taatanka/tātanka

ਪਰਿਭਾਸ਼ਾ

ਸੰ. ਤਾਟਕ ਅਤੇ ਤਾਡੰਕ. ਸੰਗ੍ਯਾ- ਕਰਨਫੂਲ. ਤਨੌੜਾ. ਇਸਤ੍ਰੀਆਂ ਦੇ ਕੰਨਾਂ ਦਾ ਗਹਿਣਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੦ ਮਾਤ੍ਰਾ, ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੪. ਪੁਰ, ਅੰਤ ਮਗਣ .#ਉਦਾਹਰਣ-#ਜਿਉ ਜਿਉ ਜਪੈ ਤਿਵੈ ਸੁਖੁ ਪਾਵੈ,#ਸਤਿਗੁਰੁ ਸੇਵਿ ਸਮਾਵੈਗੋ,#ਭਗਤਜਨਾ ਕੀ ਖਿਨੁ ਖਿਨੁ ਲੋਚਾ,#ਨਾਮੁ ਜਪਤ ਸੁਖ ਪਾਵੈਗੋ. ××× (ਕਾਨ ਅਃ ਮਃ ੪)#(ਅ) ਤਾਟੰਕ ਦਾ ਦੂਜਾ ਭੇਦ. ਅੰਤ ਮਗਣ ਦੀ ਥਾਂ ਕੇਵਲ ਇੱਕ ਗੁਰੁ ਦਾ ਨਿਯਮ.#ਉਦਾਹਰਣ-#ਅੰਤਰਿ ਸਬਦ ਨਿਰੰਤਰਿ ਮੁੰਦ੍ਰਾ.#ਹਉਮੈ ਮਮਤਾ ਦੂਰਿ ਕਰੀ,#ਕਾਮੁ ਕ੍ਰੋਧੁ ਅਹਁਕਾਰੁ ਨਿਵਾਰੈ,#ਗੁਰ ਕੈ ਸਬਦਿ ਸੁ ਸਮਝ ਪਰੀ,#ਖਿੰਥਾ ਝੋਲੀ ਭਰਿਪੁਰਿ ਰਹਿਆ,#ਨਾਨਕ ਤਾਰੈ ਏਕੁ ਹਰੀ,#ਸਾਚਾ ਸਾਹਿਬੁ ਸਾਚੀ ਨਾਈ,#ਪਰਖੈ ਗੁਰ ਕੀ ਬਾਤ ਖਰੀ (ਸਿਧਗੋਸਟਿ)
ਸਰੋਤ: ਮਹਾਨਕੋਸ਼